ਪ੍ਰੈਕਟਿਸ ਲਈ ਦੌੜਨ ਗਈ ਨਾਬਾਲਿਗ ਨਾਲ ਗੈਂਗਰੇਪ ਹੋ ਗਿਆ | ਦੱਸਦਈਏ ਕਿ ਇਹ ਮਾਮਲਾ ਭਾਰਤ-ਪਾਕਿਸਤਾਨ ਸਰਹੱਦ ਤੋਂ ਇੱਕ ਕਿਲੋਮੀਟਰ ਦੂਰ ਜ਼ਿਲ੍ਹਾ ਫਿਰੋਜ਼ਪੁਰ ਦਾ ਹੈ, ਜਿੱਥੇ 15 ਸਾਲਾਂ ਲੜਕੀ ਨਾਲ ਗੈਂਗਰੇਪ ਹੋ ਗਿਆ | ਪੀੜਤ ਲੜਕੀ ਨੇ ਕਿਹਾ ਕਿ 30 ਨਵੰਬਰ ਦੀ ਰਾਤ ਨੂੰ ਕੁਝ ਲੋਕਾਂ ਵੱਲੋਂ ਉਸ ਨਾਲ ਕਥਿਤ ਤੌਰ ''ਤੇ ਗੈਂਗਰੇਪ ਕੀਤਾ ਗਿਆ। ਅੱਗੇ ਉਸਨੇ ਕਿਹਾ ਕਿ ਉਹ ਪੁਲਿਸ ਜਾਂ ਭਾਰਤੀ ਸੁਰੱਖਿਆ ਬਲਾਂ 'ਚ ਭਰਤੀ ਹੋਣਾ ਚਾਹੁੰਦੀ ਹੈ, ਇਸ ਲਈ ਉਹ ਹਰ ਰੋਜ਼ ਪ੍ਰੈਕਟਿਸ ਕਰਨ ਲਈ ਕਈ ਕਿਲੋਮੀਟਰ ਦੌੜਦੀ ਸੀ, ਪਰ ਉਸਨੂੰ ਨਹੀਂ ਪਤਾ ਸੀ ਕਿ ਉਸ ਨਾਲ ਅਜਿਹਾ ਕੁੱਝ ਵਾਪਰ ਜਾਵੇਗਾ। ਪੁਲਿਸ ਨੇ ਕੁੜੀ ਦੇ ਪਿੰਡ ਨਾਲ ਸਬੰਧਤ 4 ਨੌਜਵਾਨਾਂ ਵਿਰੁੱਧ ਬਲਾਤਕਾਰ ਦੀ ਧਾਰਾ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
.
The youth of the village did dir+ty work with the minor who went to run for practice.
.
.
.
#firopurnews #punjabnews #crime
~PR.182~